Lekha Te Lakeer

ਇਕ ਦਿਨ ਐਸਾ ਆਉਣਾ ਲਗਣੀ ਲੇਖਾਂ ਤੇ ਲਕੀਰ ਬੰਦਿਆ,
ਕੰਮ ਨਾ ਆਉਣਾ ਪੈਸਾ ਤੇਰੇ ਜਦ ਬਨਣਾ ਤੂੰ ਫਕੀਰ ਬੰਦਿਆ,

ਸੁਖ ਵੇਲੇ ਤਾਂ ਹਰ ਕੋਈ ਹੱਸ-ਹੱਸ ਕੇ ਮਿਲਦਾ,
ਦੁਖ ਵੇਲੇ ਸਾਥੀ ਤੇਰੇ ਅੱਖੋਂ ਬਹਿੰਦੇ ਨੀਰ ਬੰਦਿਆ,

ਚਾਰ ਦਿਨ ਦੀ ਹੈ ਤੇਰੀ ਇਹ ਜਿੰਦਗਾਨੀ,
ਸਦਾ ਨਾ ਰਹਿਣੀ ਤੇਰੀ ਇਹ ਜਾਗੀਰ ਬੰਦਿਆ,

ਜਿੰਦਗੀ ਨਾਲ ਬਹੁਤਾ ਮੋਹ ਨਾ ਪਾਵੀ ਤੂੰ,
ਹਰ ਵੇਲੇ ਸਾਥ ਨਾ ਦਿੰਦੀ ਤਕਦੀਰ ਬੰਦਿਆ,

ਆਪਣਿਆਂ ਨੇ ਮੁੱਖ ਮੋੜ ਕੇ ਤੈਨੂੰ ਜਾ ਦਫਨਾਉਣਾ “ਕੇਪੀ”,
ਸ਼ਾਇਦ ਹੀ ਕੰਧ ਉੱਤੇ ਟੰਗ ਲੈਣ ਤੇਰੀ ਤਸਵੀਰ ਬੰਦਿਆ,

ਇਕ ਦੋ ਦਿਨ ਰੋਣਾ ਬਿਨ ਤੇਰੇ ਇਨ੍ਹਾਂ ਨੇ,
ਸਦਾ ਨਾ ਬਹਾਉਣੇ ਕਿਸੇ ਨੇ ਨੀਰ ਬੰਦਿਆ,

Ik Din Aisa Auna Lagni Lekha Te Lakeer bandeya,
Kum Na Auna Paisa tere Jad Banana Tu Fakeer bandeya,

Sukh Vele Ta Har Koi Has Has Ke Milda
Dukh Vele Sathi Tere Akho Bahinde Neer Bandeya,

Char Din Di Hai Teri Jindgani,
Sada Na Rehni Eh teri Jageer Bandeya,

Zindgi Naa Bahuta Moh Na Pavi Tu,
Har Vele Sath Na Dindi Takdeer Bandeya,

Apneya Ne Mukh Mod Ke Tainu Ja Dafnauna “KP”,
Shayad Hi Kand Utte Tang Lain Teri Tasveer Bandeya,

Ik Do Din Rona Bin Tere Ehna Ne,
Sada Na bahaune Kise Ne Neer Bandeya,